Music » Punjabi Singers » ਗੁਰਦਾਸ ਮਾਨ
ਸੰਗੀਤ » ਪੰਜਾਬੀ ਗਾਇਕ » ਗੁਰਦਾਸ ਮਾਨ


ਗੁਰਦਾਸ ਮਾਨ
ਜਨਮਦਿਨ:4 ਜਨਵਰੀ 1957
ਜਨਮ ਸਥਾਨ:ਗਿੱਦੜਬਾਹਾ, ਮੁਕਤਸਰ, ਪੰਜਾਬ (ਭਾਰਤ)
ਕਾਰਜ਼ਸ਼ੀਲ:1980 - ਅੱਜ ਤੱਕ

ਗੁਰਦਾਸ ਮਾਨ ਤਸਵੀਰ ਸੰਗ੍ਰਹਿ  
ਗੁਰਦਾਸ ਮਾਨ ਦੀਆਂ ਕੈਸਟਾਂ  

ਸੰਖੇਪ ਜੀਵਨੀ:
ਗੁਰਦਾਸ ਮਾਨ ਜੀ ਦਾ ਜਨਮ ਗਿੱਦੜਬਾਹਾ, ਮੁਕਤਸਰ, ਪੰਜਾਬ (ਭਾਰਤ) ਵਿਖੇ ਇਕ ਮਾਨ ਜੱਟ ਸਿੱਖ ਘਰ ਵਿਚ ਹੋਇਆ। ਆਪ ਜੀ ਦੀ ਮੁਢਲੀ ਸਿਖਿਆ ਮਲੋਟ ਵਿਚ ਸੰਪੂਰਨ ਹੋਣ ਉਪਰੰਤ ਆਪ ਜੀ ਦੇ ਮਾਪਿਆਂ ਨੇ ਆਪ ਜੀ ਨੂੰ ਉਚੇਰੀ ਵਿਦਿਆ ਲਈ ਪਟਿਆਲਾ ਭੇਜ ਦਿੱਤਾ। ਆਪ ਜੀ ਦੀ ਰੁੱਚੀ ਖੇਡਾਂ ਪ੍ਰਤੀ ਹੋਣ ਕਰਕੇ ਸ਼ਹਿਰ ਵਿਚਲੇ "National Institute of Sports" ਨੇ ਆਪਜੀ ਨੂੰ ਆਕਰਸ਼ਿਤ ਕੀਤਾ ਅਤੇ ਆਪ ਜੀ "N.I.S" ਦੇ ਮੈਂਬਰ ਬਣੇ ਅਤੇ ਸ਼ਰੀਰਕ ਸਿਖਿਆ ਵਿਚ ਉਚੇਰੀ ਵਿਦਿਆ ਹਾਸਲ ਕੀਤੀ।

ਪਟਿਆਲਾ ਵਿਚ ਹੋਣ ਸਮੇਂ ਆਪ ਜੀ ਨੇ ਵੱਖ ਵੱਖ ਯੂਨੀਵਰਸਿਟੀਆਂ ਵਲੋਂ ਆਯੋਜਿਤ ਕੀਤੇ ਉਤਸਵਾਂ ਵਿਚ ਭਾਗ ਲਿਆ 'ਤੇ ਗਾਇਕੀ ਅਤੇ ਅਦਾਕਾਰੀ ਵਿਚ ਕਾਫੀ ਇਨਾਮ ਜਿੱਤੇ. ਆਪ ਜੀ ਨੇ ਹੋਰਨਾ ਖੇਡ ਪ੍ਰਤੀਯੋਗਤਾਵਾਂ ਵਿਚ ਵੀ ਕਈ ਇਨਾਮ ਆਪਣੇ ਨਾਮ ਕੀਤੇ, ਜਿਨ੍ਹਾਂ ਵਿਚ ਜੁਡੋ ਦੀ ਬਲੈਕ ਬੈਲਟ ਵੀ ਸ਼ਾਮਲ ਹੈ।

ਗੁਰਦਾਸ ਮਾਨ ਇਕ ਪਰਸਿੱਧ ਪੰਜਾਬੀ ਗਾਇਕ ਹੈ, ਆਪ ਜੀ ਨੇ ਆਪਣੀ ਗਾਇਕੀ ਸਦਕਾ ਦੁਨਿਆ ਭਰ ਵਿਚ ਨਾਮ ਖੱਟਿਆ ਹੈ।

ਪਸੰਦੀਦਾ ਗਾਣਾ:

ਪਸੰਦੀਦਾ ਲਾਈਨਾ:

ਆਦਰਸ਼:

ਆਉਣ ਵਾਲੀ ਕੈਸਟ:
ਪੰਜਾਬੀ ਫਿਲਮ - ਚੱਕ ਜਵਾਨਾ

ਇਸ ਗਾਇਕ ਬਾਰੇ ਹੋਰ ਜਾਣਕਾਰੀ ਦੇਣ ਲਈ ਯਾਂ ਇਥੇ ਦਿੱਤੀ ਗਈ ਜਾਣਕਾਰੀ ਵਿਚ ਕੋਈ ਸੋਧ ਕਰਵਾਉਣ ਲਈ ਸ਼ੁਰਲੀ ਦੀ ਟੋਲੀ ਨੂੰ ਸੰਪਰਕ ਕਰੋ।