Punjabi » Article » ਮੁੱਲ ਦੀ ਸਰਪੰਚੀ
ਪੰਜਾਬੀ » ਲੇਖ » ਮੁੱਲ ਦੀ ਸਰਪੰਚੀ


« ਮੁੱਲ ਦੀ ਸਰਪੰਚੀ »

ਇਹ ਲੇਖ 2232 ਵਾਰ ਪੜਿਆ ਗਿਆ ਹੈ।
tarsem.aulakh ਵਲੋਂ 2013-10-27 10:17:30 ਨੂੰ ਭੇਜਿਆ ਗਿਆ।ਕੁਬੋਲ/ਕੁਵਰਤੋਂ ਸੂਚਨਾ

ਮੁੱਲ ਦੀ ਸਰਪੰਚੀ ਨੂੰ ਸਰਬਸੰਮਤੀ ਨਾਲ ਚੁਣਿਆ ਸਰਪੰਚ ਕਹਿਣਾ ਕਿਸ ਹੱਦ ਤੱਕ ਠੀਕ ਹੈ ।
ਔਖੇ ਸੋਖਿਆਂ ਨੇ ਪੰਜ ਸਾਲ ਨੇੜੇ ਲਿਆਂਦੇ ਸੀ ਬੜਾ ਚਾਅ ਸੀ ਕਈ ਬੰਦਿਆਂ ਨੂੰ ਕਿ ਐਤਕੀ ਸਰਪੰਚੀ ਦਾ ਇਲੈਕਸaਨ ਲੜਾਂਗੇ । ਲੋਕਾਂ ਨਾਲ ਮੇਲ-ਜੋਲ ਬਣਾ ਕਿ ਰੱਖਿਆਂ ਸੀ ਪਰ ਐਤਂਕੀ ਜਦ ਸਰਪੰਚੀ ਦੇ ਇਲੈਕਸaਨ ਦਾ ਅਲਾਨ ਹੋਇਆ ਤਾਂ ਕਈ ਪਿੰਡਾਂ ਵਿਚ ਸਰਪੰਚੀ ਦੀ ਚੋਣ ਇਕ ਨਿਵੇਕਲੇ ਅਦਾਂਜ ਵਿਚ ਹੋ ਗਈ ਚੋਣ ਦਾ ਇਹ ਨਿਵੇਕਲਾ ਢੰਗ ਕੁੱਝ ਇਸ ਤਰ੍ਹਾਂ ਦਾ ਸੀ ਕਿ ਸਰਪੰਚੀ ਲੋਕਾਂ ਵਿਚ ਜਿਆਦਾ ਵਿਚਰਨ ਵਾਲੇ ਜਾਂ ਲੋਕਾਂ ਦੇ ਜਿਆਦਾ ਕੰਮ ਆਉਣ ਵਾਲੇ ਇਕ ਸਧਾਰਨ ਵਿਅਕਤੀ ਦੇ ਵੱਸ ਦੀ ਗੱਲ ਨਹੀ ਂਰਹੀ । ਲੋਕ ਦੇਖਦੇ ਰਹਿ ਗਏ ਕਿ ਇਹ ਕੀ ਬਣ ਗਿਆ ਕਈ ਥਾਈ ਐਸਾ ਹੋਇਆ ਕਿ ਜਿਨ੍ਹਾਂ ਗੱਲਾਂ ਨੂੰ ਚੋਣ ਕਮਿਸaਨਰ ਮੰਨਜੂਰ ਨਹੀ ਂਕਰਦਾ ,, ਲੋਕਾਂ ਨੇ ਸਰੇਆਮ ਧਾਰਮਿਕ ਸਥਾਨਾਂ ਤੇ ਸਰਪੰਚੀ ਦੀ ਬੋਲੀ ਲਾਈ ਜਿਸ ਨੇ ਧਾਰਮਿਕ ਸਥਾਨ ਨੂੰ ਵੱਧ ਪੈਸੇ ਦਿੱਤੇ ਉਸ ਨੂੰ ਸਰਪੰਚ ਚੁਣਿਆਂ ਗਿਆ ਨਾਲੇ ਕੋਈ ਇਹ ਘੱਟ ਰਕਮ ਨਹੀ ਸੀ ਕਿਸੇ ਨੇ 20 ਤੇ ਕਿਸੇ ਨੇ 30 ਲੱਖ ਰੁਪਏ ਦਿੱਤੇ ਤੇ ਵੱਧ ਪੈਸੇ ਦੇਣ ਵਾਲੇ ਨੂੰ ਮੁੱਖੀ ਬਣਾ ਦਿੱਤਾ ਗਿਆ । ਇਸ ਤੋ ਂਇਲਾਵਾ ਪੰਚ ਵੀ ਉਸ ਨੇ ਆਪਦੀ ਮਨਮਰਜੀ ਦੇ ਚੁਣ ਲਏ । ਇਸ ਚੋਣ ਨੂੰ ਸਰਬਸੰਮਤੀ ਦਾ ਨਾਮ ਦਿੱਤਾ ਗਿਆ ਜੋ ਕਿ ਬਿਲਕੁਲ ਗਲਤ ਹੈ , ਕੁੱਝ ਆਗੂ ਵਿਆਕਤੀਆਂ ਨੇ ਰਲ ਕੇ 1-1 ਵੋਟ ਵੇਚ ਦਿੱਤੀ ਅਤੇ ਸਰਪੰਚੀ ਅਮੀਰਾਂ ਦੀ ਬਣ ਕੇ ਰਹਿ ਗਈ । ਜੇਕਰ ਇਸ ਤਰ੍ਹਾਂ ਹੋਣ ਲੱਗ ਗਿਆ ਤਾਂ ਰਾਜਿਆਂ ਦੇ ਰਾਜ ਤੇ ਅੱਜ ਦੇ ਰਾਜ ਦਾ ਕੀ ਫਰਕ ਰਹਿ ਗਿਆ , ਗਰੀਬ ਜਾਂ ਸਧਾਰਨ ਪਰਿਵਾਰ ਕਿਥੇ ਅਜਾਦ ਹੋ ਗਏ , ਉਹ ਤਾਂ ਅਮੀਰਾ ਦੇ ਗਲਾਮ ਰਹਿਣਗੇ ਤੇ ਉਹਨਾਂ ਦੀ ਗੱਲ ਕੌਣ ਸੁਣੂਗਾ ਜੀਹਨੇ ਪੈਸੇ ਦੇ ਜੋਰ ਨਾਲ ਸਰਪੰਚੀ ਲਈ ਹੋਵੇਗੀ । ਇਸ ਗੱਲ ਤੇ ਚੋਣ ਕਮਿਸaਨਰ ਨੂੰ ਧਿਆਨ ਦੇਣਾ ਬਣਦਾ ਹੈ । ਚੋਣਾਂ ਦੌਰਾਨ ਪੈਸੇ ਜਾਂ ਨਸਾਂ ਵੰਡਣ ਤੇ ਚੋਣ ਕਮਿਸਨਰ ਵੱਲੋ ਸਖਤ ਆਦੇਸa ਦੇ ਕੇ ਪਾਬੰਦ ਲਾਈ ਜਾਂਦੀ ਹੈ ਤੇ ਅਜਿਹੀ ਚੋਣ ਮੌਕੇ ਲੱਖਾਂ ਰੁਪਏ ਦੇਣ ਤੇ ਕੋਈ ਪਾਬੰਦੀ ਨਹੀ ਂ, ਸੋਚਣ ਵਾਲੀ ਗੱਲ ਹੈ ਕਿ ਜੋ ਐਨੀ ਵੱਡੀ ਰਕਮ ਦਿੰਦਾ ਹੈ ਉਹ ਲੋਕਾਂ ਦੇ ਕੰਮ ਕਰੂ ਕਿ ਨਹੀ ਂ,
ਸੁਝਾਅ : ਸਮੂਹ ਵੀਰੋ-ਭਰਾਵੋ ਮੇਰੀ ਸੋਚ ਮੁਤਾਬਿਕ ਤਾਂ ਇਹ ਬਹੁਤ ਹੱਦ ਤੱਕ ਠੀਕ ਨਹੀ ਂਹੈ । ਕਿਉਕਿ ਇਸ ਤਰ੍ਹਾ ਚੋਣਾ ਵਿਚ ਪੜੇ ਲਿਖੇ , ਜਿਆਦਾ ਡਿਗਰੀਆਂ ਪ੍ਰਾਪਤ, ਜਾਂ ਸਮੂਹ ਪਿੰਡ ਵੱਲੋ ਸਮਝਦਾਰ (ਇਮਾਨਦਾਰ) ਸਮਝੇ ਜਾਂਦੇ ਵਿਅਕਤੀ ਦੀ ਕੋਈ ਅਹਿਮੀਅਤ ਨਾ ਰਹਿ ਕੇ ਪੈਸੇ ਵਾਲੇ ਦੀ ਸਰਪੰਚੀ ਬਣ ਕੇ ਰਹਿ ਗਈ ਹੈ । ਅਤੇ ਅੰਤ ਵਿਚ ਮੈ ਇਹੀ ਕਹਿਣਾ ਚਾਹਾਗਾਂ ਕਿ ਸਮੂਹ ਵੀਰੋ ਜੇਕਰ ਪਿੰਡ ਵਿਚ ਸਰਬਸੰਮਤੀ ਨਾਲ ਸਰਪੰਚ ਚੁਣਨਾ ਹੈ ਤਾਂ ਕਿਸੇ ਮਿਹਨਤੀ ਤੇ ਇਮਾਨਦਾਰ ਅਤੇ ਪੜੇ ਲਿਖੇ ਵਿਅਕਤੀ ਨੂੰ ਹੀ ਸਰਪੰਚ ਬਿਨਾਂ ਕਿਸੇ ਪੈਸੇ ਦੇ ਚੁਣਿਆ ਜਾਵੇ ਤਾਂ ਜੋ ਵੱਧ ਤੋ ਵੱਧ ਪਿੰਡਾ ਦਾ ਵਿਕਾਸ ਹੋ ਸਕੇ । ਅਤੇ ਲੋਕਾਂ ਨੂੰ ਇਨਸਾਫ ਮਿਲ ਸਕੇ ।
ਜਲੰਧਰੀ ਔਲਖ
ਪਿੰਡ ਤੇ ਡਾਕ : ਕੋਟਲੀ ਅਬਲੂ

ਆਪਣੇ ਦੋਸਤਾਂ ਨੂੰ ਇਸ ਲੇਖ ਬਾਰੇ ਜਾਣੂ ਕਰਵਾਓ
ਤੁਹਾਡਾ ਨਾਮ:
ਤੁਹਾਡਾ ਈਮੇਲ:
ਦੋਸਤ ਦਾ ਈਮੇਲ:
ਇਸ ਲੇਖ ਲਈ ਆਪਣੇ ਵਿਚਾਰ/ਟਿੱਪਣੀ ਲਿਖੋ

ਸ਼ੁਰਲੀ ਦੇ ਪਾਠਕਾਂ ਵਲੋਂ ਇਸ ਲੇਖ ਬਾਰੇ ਭੇਜੇ ਵਿਚਾਰ/ਕੀਤੀਆਂ ਟਿੱਪਣੀਆਂ
ਇਸ ਲੇਖ ਬਾਰੇ ਕੋਈ ਟਿੱਪਣੀ/ਵਿਚਾਰ ਨਹੀਂ

ਸ਼ੁਰਲੀ ਆਪਣੇ ਸਭ ਪਾਠਕਾਂ ਨੂੰ ਖੁੱਲਾ ਸੱਦਾ ਦਿੰਦਾ ਹੈ, ਆਪਣੇ ਲੇਖ ਇਥੇ ਪ੍ਰਕਾਸ਼ਿਤ ਕਰਨ ਦਾ।
ਆਪਣੇ ਲੇਖ ਆਨਲਾਈਨ ਜਮਾ ਕਰਵਾਓਣ ਲਈ ਇੱਥੇ ਦਬਾਓ