Punjabi » Article » ਦੇਸ਼ ਦਾ ਭਵਿੱਖ
ਪੰਜਾਬੀ » ਲੇਖ » ਦੇਸ਼ ਦਾ ਭਵਿੱਖ


« ਦੇਸ਼ ਦਾ ਭਵਿੱਖ »

ਇਹ ਲੇਖ 2107 ਵਾਰ ਪੜਿਆ ਗਿਆ ਹੈ।
harjinder ਵਲੋਂ 2013-12-02 07:30:46 ਨੂੰ ਭੇਜਿਆ ਗਿਆ।ਕੁਬੋਲ/ਕੁਵਰਤੋਂ ਸੂਚਨਾ

ਭਾਵੇਂ ਤਾ ਸੂਝਵਾਨ ਲੋਕ ਵਰਤਮਾਨ ਦੇ ਬਾਰੇ ਹੀ ਸੋਚਦੇ ਹਨ ਅਤੇ ਉਸ ਅਨੁਸਾਰ ਹੀ ਜੀਵਨ ਬਤੀਤ ਕਰਦੇ ਹਨ ਪਰ ਅੱਜ ਦੀ ਸੱਚਾਈ ਇਹ ਹੈ ਕਿ ਡਿੰਦਗੀ ਦੀ ਵੱਧਦੀ ਰ&ਤਾਰ ਨੇ ਹਰ ਕਿਸੇ ਨੰੂ ਪਰੇਸ਼ਾਨ ਕਰਕੇ ਰੱਖਿਆ ਹੋਇਆ ਹੈ ਤੇ ਇਹ ਸੋਚਣ ’ਤੇ ਮਜਬੂਰ ਕੀਤਾ ਹੋਇਆ ਹੈ ਕਿ ਭਵਿੱਖ ਵਿੱਚ ਇੰਨੀ ਤੇਡ, ਭਾਵ ਡਮਾਨੇ ਦੇ ਨਾਲ ਚੱਲਣਾ ਕਿਵੇਂ ਸੰਭਵ ਹੋਵੇਗਾ?
ਅੱਜ ਦੇ ਮਸ਼ੀਨੀ ਯੁੱਗ ਵਿੱਚ ਮਨੁੱਖ ਨੇ ਆਪਣਾ ਸਮਾਂ ਬਚਾਉਣ ਲਈ ਅਤੇ ਆਪਣੇ ਕੰਮ ਨੂੰ ਸੁਖਾਲਾ ਬਣਾਉਣ ਲਈ ਅਨੇਕਾਂ ਤਰ੍ਹਾਂ ਦੀਅਾਂ ਕਾਢਾਂ ਕੱਢ ਲਈਅਾਂ ਹਨ, ਜਿਸ ਨਾਲ ਉਹ ਆਪਣਾ ਕੰਮ ਆਸਾਨੀ ਨਾਲ ਕਰ ਲੈਂਦਾ ਹੈ ਪਰ ਸਭ ਤੋਂ ਵੱਡਾ ਸੁਆਲ ਇਹ ਹੈ ਕਿ ਭਾਰਤ ਵਰਗਾ ਦੇਸ਼ ਜੋ ਕਿ ਪਹਿਲਾਂ ਹੀ ਬੇਰੁਡਗਾਰੀ ਅਤੇ ਇਸ ਤਰ੍ਹਾਂ ਦੀਅਾਂ ਕਈ ਹੋਰ ਸਮੱਸਿਆਵਾਂ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਹੈ, ਉਹ ਭਵਿੱਖ ਵਿੱਚ ਆਉਣ ਵਾਲੀ ਪੀੜ੍ਹੀ ਲਈ ਰੋਡਗਾਰ ਦੇ ਮੌਕੇ ਕਿਵਂੇ ਪੈਦਾ ਕਰ ਸਕੇਗਾ?
ਦੇਸ਼ ਨੂੰ ਚਲਾਉਣ ਲਈ ਜਨਤਾ ਵੱਲੋਂ ਸਰਕਾਰ ਬਣਾਈ ਜਾਂਦੀ ਹੈ ਪਰ ਸਰਕਾਰ ਸਾਰੇ ਦੇਸ਼ ਦਾ ਧਨ ਆਪਣਾ ਘਰ ਚਲਾਉਣ ਅਤੇ ਆਪਣੇ ਬੈਂਕ ਖਾਤੇ ਭਰਨ ਵਿੱਚ ਲਗਾ ਦਿੰਦੀ ਹੈ ਅਤੇ ਇਸ ਤਰ੍ਹਾਂ ਦੇ ਮਹੌਲ ਵਿੱਚ ਆਮ ਮਨੁੱਖ ਆਪਣੇ ਭਵਿੱਖ ਦੇ ਬਾਰੇ ਸੋਚਦਾ ਹੈ ਤਾਂ ਸਿਰ& ਹਨੇਰਾ ਹੀ ਨਡਰ ਆਉਂਦਾ ਹੈ। ਸਰਕਾਰੀ ਨੌਕਰੀਅਾਂ ਲਗਪਗ ਸਾਰੇ ਹੀ ਵਿਭਾਗਾਂ ਵਿੱਚ ਖਤਮ ਹੋ ਰਹੀਅਾਂ ਹਨ ਅਤੇ ਨਵਾਂ ਸਿਸਟਮ ਜੋ ਠੇਕੇ’ ਤੇ ਨੌਕਰੀ ਦੇਣ ਦਾ ਹੈ, ਪੜ੍ਹੇ-ਲਿਖੇ ਨੋਜੁਆਨਾਂ ਨਾਲ ਮਜਾਕ ਵਾਲੀ ਗੱਲ ਹੈ।
ਸਿਰ& ਨੌਕਰੀਅਾਂ ਦੀ ਹੀ ਘਾਟ ਨਹੀਂ ਹੋ ਰਹੀ ਸਗੋਂ ਦੇਸ਼ ਦੀ ਆਬਾਦੀ ਜਿਸ ਰ&ਤਾਰ ਨਾਲ ਵੱਧ ਰਹੀ ਹੈ ਉਸ ਕਾਰਨ ਵੀ ਰੁਡਗਾਰ ਦੇ ਬਾਕੀ ਮੌਕੇ ਵੀ ਬਹੁਤ ਤੇਡੀ ਨਾਲ ਘੱਟ ਰਹੇ ਹਨ।ਡਿਆਦਾ ਅਮੀਰ ਲੋਕਾਂ ਦੀ ਗੱਲ ਹੋਰ ਹੈ, ਨਾ ਕਰਕੇ ਕਿਉਂਕਿ ਉਹ ਤਾਂ ਆਪਣੇ ਬੱਚਿਅਾਂ ਨੰੂ ਪਹਿਲਾਂ ਹੀ ਇਸ ਤਰ੍ਹਾਂ ਦੀ ਟੇ੍ਰਨਿੰਗ ਦਿੰਦੇ ਹਨ ਜਾਂ ਵਿਦੇਸ਼ ਵਿੱਚ ਪੜ੍ਹਾਈ ਕਰਵਾਉਂਦੇ ਹਨ ਤਾਂ ਜੋ ਉਹ ਬਾਅਦ ਵਿੱਚ ਉੱਥੇ ਆਸਾਨੀ ਨਾਲ ਆਪਣਾ ਜੀਵਨ ਬਸਰ ਕਰ ਸਕਣ, ਤੋਂ ਇਲਾਵਾ ਸਾਧਾਰਣ ਸ਼ੇ੍ਰਣੀ ਵਾਲੇ ਅਤੇ ਗਰੀਬ ਮਾਪਿਅਾਂ ਦੇ ਲਈ ਇੱਕ ਵੱਡੀ ਚੁਣੌਤੀ ਹੈ ਕਿ ਉਹਨਾਂ ਦੇ ਬੱਚਿਅਾਂ ਦਾ ਭਵਿੱਖ ਕੀ ਹੋਵੇਗਾ ਦਾ ਜਵਾਬ ਲੱਭਣ ਦੀ ਲੋੜ ਹੁਣ ਤੋਂ ਹੀ ਹੈ ਨਹੀਂ ਤਾਂ ਸ਼ਾਇਦ ਬਹੁਤ ਦੇਰ ਹੋ ਜਾਵੇਗੀ।
ਭਿ੍ਰਸ਼ਟਾਚਾਰ ਵਿੱਚ ਲਗਪਗ ਪੂਰੀ ਤਰ੍ਹਾਂ ਡੁੱਬ ਚੁੱਕਿਆ ਭਾਰਤ ਦੇਸ਼ ਤਰੱਕੀ ਕਿਵੇਂ ਕਰ ਸਕਦਾ ਹੈ , ਜਿਸ ਦੇ ਨੌਜੁਆਨ ਅਤੇ ਬੱਚੇ ਆਪਣੇ ਵਰਤਮਾਨ ਵਿੱਚ ਕੋਈ ਵੀ ਕੰਮ ਚੰਗੀ ਤਰ੍ਹਾਂ ਨਹੀਂ ਕਰ ਸਕਦੇ ਕਿਉਂਕਿ ਉਹ ਚਿੰਤਾ ਵਿੱਚ ਹਨ ਕਿ ਭਵਿੱਖ ਕੀ ਹੋਵੇਗਾ ਅਤੇ ੳਹ ਕਿਵੇਂ ਵੱਧ ਰਹੀ ਮਹਿੰਗਾਈ, ਬੇਰੁਡਗਾਰੀ ਅਤੇ ਭਿ੍ਰਸ਼ਟਾਚਾਰ ਦੀਅਾਂ ਚੁਣੌਤੀਅਾਂ ਦਾ ਸਾਹਮਣਾ ਕਰਦੇ ਹੋਏ ਆਪਣੇ ਭਵਿੱਖ ਨੰੂ ਸੁਨਹਿਰਾ ਬਣਾ ਸਕਦੇ ਹਨ।
************* ਹਰਜਿੰਦਰ ਸਿੰਘ, ਆਰ.ਐਸ.ਡੀ. ਕਾਲਜ, &ਿਰੋਡਪੁਰ ਸ਼ਹਿਰ। *************

ਆਪਣੇ ਦੋਸਤਾਂ ਨੂੰ ਇਸ ਲੇਖ ਬਾਰੇ ਜਾਣੂ ਕਰਵਾਓ
ਤੁਹਾਡਾ ਨਾਮ:
ਤੁਹਾਡਾ ਈਮੇਲ:
ਦੋਸਤ ਦਾ ਈਮੇਲ:
ਇਸ ਲੇਖ ਲਈ ਆਪਣੇ ਵਿਚਾਰ/ਟਿੱਪਣੀ ਲਿਖੋ

ਸ਼ੁਰਲੀ ਦੇ ਪਾਠਕਾਂ ਵਲੋਂ ਇਸ ਲੇਖ ਬਾਰੇ ਭੇਜੇ ਵਿਚਾਰ/ਕੀਤੀਆਂ ਟਿੱਪਣੀਆਂ
ਇਸ ਲੇਖ ਬਾਰੇ ਕੋਈ ਟਿੱਪਣੀ/ਵਿਚਾਰ ਨਹੀਂ

ਸ਼ੁਰਲੀ ਆਪਣੇ ਸਭ ਪਾਠਕਾਂ ਨੂੰ ਖੁੱਲਾ ਸੱਦਾ ਦਿੰਦਾ ਹੈ, ਆਪਣੇ ਲੇਖ ਇਥੇ ਪ੍ਰਕਾਸ਼ਿਤ ਕਰਨ ਦਾ।
ਆਪਣੇ ਲੇਖ ਆਨਲਾਈਨ ਜਮਾ ਕਰਵਾਓਣ ਲਈ ਇੱਥੇ ਦਬਾਓ